ਮਾਏ ਨੀ ਮਾਏ ਮੈਂ ਇੱਕ ਸ਼ਿਕਰਾ ਯਾਰ ਬਨਾਯਾ,

ਓਹਦੇ ਸਰ ਤੇ ਕਲਗੀ,
ਤੇ ਓਹਦੇ ਪੈਰੀ ਝਾਂਜਰ,
ਨੀ ਓਹ ਚੋਗ ਚੁਗੇਂਦਾ ਆਇਆ,
ਇੱਕ ਓਹਦੇ ਰੂਪ ਦੀ ਧੁੱਪ ਤਿਖੇਰੀ,
ਤੇ ਦੂਜਾ ਮੇਹ੍ਕਾਂ ਦਾ ਤਿਰਹਾਇਆ,
ਤੀਜਾ ਓਹਦਾ ਰੰਗ ਗੁਲਾਬੀ,
ਓਹ ਕਿਸੀ ਗੋਰੀ ਮਾਂ ਦਾ ਜਾਇਆ,

ਇਸ਼੍ਕ਼ੇ ਦਾ ਇੱਕ ਪਲੰਗ ਨਵਾਰੀ,
ਵੇ ਅਸਾਂ ਚਾਨਣੀਆਂ ਵਿੱਚ ਡਾਇਆ,
ਤਾਂ ਦੀ ਚਾਦਰ ਹੋ ਗਈ ਮੈਲੀ,
ਉਸ ਪੈਰ ਜਾ ਪਲਗੀ ਪਾਇਆ,

ਦੁਖਣ ਮੇਰੇ ਨੈਣਾ ਦੇ ਕੋਏ,
ਤੇ ਵਿਚ ਹੜ ਹੰਜੂਆਂ ਦਾ ਆਇਆ,
ਸਾਰੀ ਰਾਤ ਗਈ ਵਿੱਚ ਸੋਚਾਂ,
ਓਸ ਇਹ ਕੀ ਜ਼ੁਲਮ ਕਮਾਇਆ,

ਸੁਬਾਹ ਸਵੇਰੇ, ਲਯਨੀ ਵੱਟਣਾ,
ਵੇ ਅਸਾਂ ਮਲ੍ਹ-ਮਲ੍ਹ ਓਸ ਨਾਵਾਇਆ,
ਦੇਹੀ ਦੇ ਵਿਚੋਂ ਨਿਕਲਣ ਚਿਣਗਾਂ,
ਵੇ ਸਾਡਾ ਹੱਥ ਗਯਾ ਘੁਮ੍ਲਾਇਆ,

ਚੂਰੀ ਕੁੱਟਾਂ ਤੇ ਓਹ ਖਾਂਦਾ ਨਾਹੀਂ,
ਵੇ ਅਸੀਂ ਦਿਲ ਦਾ ਮਾਸ ਖੁਆਇਆ,
ਇੱਕ ਉਡਾਰੀ ਐਸੀ ਮਾਰੀ,
ਤੇ ਓਹ ਮੁੜ ਵਤਨੀ ਨਾ ਆਇਆ,

ਮਾਏ ਨੀ ਮਾਏ ਮੈਂ ਇੱਕ ਸ਼ਿਕਰਾ ਯਾਰ ਬਨਾਯਾ।

————————————————————————————————-

Mother, oh mother, I befriended a Shikra (like a hawk),


On her head a crown,
And in her feet an anklet,
She came searching for food,

One, sunlight radiated off of her,
Second, she smelt as if drenched in perfume,
Third, her colour was the perfect pink,
As if born of a fair mother.

I prepared a bed for her with love,
and lay it out in the moonlight,
The white sheet of my body, tainted,
When her feathers touched my feet,

The sorrows in my life, were lost in my eyes,
Yet a flood of tears inside of them,
The entire night, I was thinking about,
What I did to earn this pain,

Early in the morning, with a brush and a paste,
I scrubbed her feathers while bathing her.
All the dust and scabs left her body,
While my hands seemed to get cut,

She wouldn’t eat the food I cooked with love,
So I fed her the meat of my heart,
Then she flew away to a place,
from where she never returned.

Mother, Oh Mother, I befriended a Shikra.

Shiv Kumar Batalvi (via just-another-din)
kafiristan:

Two young women pose in front of a reflecting pool with fountains at the Shalamar Gardens, Lahore, Pakistan, August 1962.
By Roger Wood.
22g:

Hope
anoop-caur:

Free the 5ab.
isgandar:

Lotus-clad Radha and Krishna, 1700 - 1710
Gouache on paper
Punjab Hills, India
ehmerapunjab:

On the Ludhiana-Moga road near Jagraon (Punjab).
queen-kaur:

-